OnePlus 7T On Discount 3000 Rupees


ਸਮਾਰਟਫੋਨ ਕੰਪਨੀ OnePlus ਅਗਲੇ ਮਹੀਨੇ OnePlus 8T ਲੌਂਚ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਆਪਣੇ OnePlus 7T ‘ਤੇ ਡਿਸਕਾਊਂਟ ਦੇ ਰਹੀ ਹੈ। OnePlus ਦੇ ਆਫੀਸ਼ੀਅਲ ਆਨਲਾਈਨ ਸਟੋਰ ‘ਤੇ ਕਰੀਬ 3000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਕੀਮਤ ਘਟਣ ਤੋਂ ਬਾਅਦ ਤੁਸੀਂ ਇਸ ਫੋਨ ਨੂੰ 34,999 ਰੁਪਏ ‘ਚ ਖਰੀਦ ਸਕਦੇ ਹੋ। ਇਹ ਕੀਮਤ 8GB ਤੇ 128GB ਸਟੋਰੇਜ ਮਾਡਲ ਦੀ ਹੈ।

ਕੰਪਨੀ ਦੀ ਵੈਬਸਾਈਟ ‘ਤੇ ਮਿਲ ਰਿਹਾ ਆਫਰ:

OnePlus 7T ‘ਤੇ ਮਿਲਣ ਵਾਲੀ ਛੋਟ ਸਿਰਫ ਕੰਪਨੀ ਦੇ ਆਨਲਾਈਨ ਸਟੋਰ ‘ਤੇ ਹੀ ਮਿਲ ਰਹੀ ਹੈ। ਐਮੇਜ਼ਨ ‘ਤੇ ਅਜੇ ਵੀ ਇਹ ਫੋਨ 37,999 ਰੁਪਏ ‘ਚ ਵਿਕ ਰਿਹਾ ਹੈ। ਦੇਖਣਾ ਇਹ ਹੋਵੇਗਾ ਕਿ ਇਹ ਛੋਟ ਕੰਪਨੀ ਸਾਈਟ ‘ਤੇ ਕਦੋਂ ਤਕ ਲਈ ਦੇ ਰਹੀ ਹੈ। ਤੁਹਾਡੇ ਕੋਲ ਇਹ ਫੋਨ ਸਸਤੇ ਭਾਅ ‘ਚ ਖਰੀਦਣ ਦਾ ਵਧੀਆ ਮੌਕਾ ਹੈ।

OnePlus 7T ਫੀਚਰਸ:

OnePlus 7T ਦੇ ਫੀਚਰਸ ਦੀ ਗੱਲ ਕਰੀਏ ਤਾਂ ਫੋਨ ‘ਚ 6.55 ਇੰਚ ਦਾ Fluid AMOLED ਫੁੱਲ ਐਚਡੀ+ਡਿਸਪਲੇਅ ਦਿੱਤੀ ਗਈ ਹੈ। ਜਿਸ ਦਾ ਰੈਜ਼ੋਲੂਸ਼ਨ 2400×1080 ਪਿਕਸਲ ਹੈ। ਫੋਨ ਦਾ 90Hz ਰੀਫ੍ਰੈਸ਼ ਰੇਟ ਵਾਲਾ ਡਿਸਪਲੇਅ 402ppi ਪਿਕਸਲ ਡੈਂਸਿਟੀ ਅਤੇ 20.9 ਆਸਪੈਕਟ ਰੇਸ਼ੋ ਨਾਲ ਆਉਂਦਾ ਹੈ। ਪ੍ਰੋਟੈਕਸ਼ਨ ਲਈ ਡਿਸਪਲੇਅ ‘ਤੇ 3D ਕਾਰਨਿੰਗ ਗੋਰਿਲਾ ਗਲਾਸ ਦਿੱਤਾ ਗਿਆ ਹੈ। ਫੋਨ ‘ਚ 8GB ਤਕ ਰੈਮ ਅਤੇ 256GB ਤਕ ਇੰਟਰਨੈਸ਼ਨਲ ਸਟੋਰੇਜ ਦਿੱਤੀ ਗਈ ਹੈ।

ਰੇਲ ਪਟੜੀਆਂ ‘ਤੇ ਡਟੇ ਕਿਸਾਨ, ਤਨ ਤੋਂ ਲੀੜੇ ਲਾਹ ਕੀਤਾ ਪ੍ਰਦਰਸ਼ਨ

ਕੈਮਰਾ:

ਕੈਮਰੇ ਦੀ ਗੱਲ ਕਰੀਏ ਤਾਂ OnePlus 7T ‘ਚ ਟ੍ਰਿਪਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ ਦੇ ਰੀਅਰ ਪੈਨਲ ‘ਤੇ 48 ਮੈਗਾਪਿਕਸਲ Sony IMX586 ਪ੍ਰਾਇਮਰੀ ਸੈਂਸਰ ਦੇ ਨਾਲ-ਨਾਲ 12 ਮੈਗਾਪਿਕਸਲ ਦੀ ਟੈਲੀਫੋਟੋ ਲੈਂਸ ਅਤੇ 16 ਮੈਗਾਪਿਕਸਲ ਦਾ ਅਲਟ੍ਰਾ ਵਾਈਡ ਲੈਂਸ ਦਿੱਤਾ ਗਿਆ ਹੈ। ਉੱਥੇ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਡਿਵਾਈਸ ‘ਚ 16 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ। OnePlus ਦੇ ਇਸ ਫੋਨ ‘ਚ 3800mAh ਦੀ ਬੈਟਰੀ ਦਿੱਤੀ ਗਈ ਹੈ।

ਲੈਂਡਿੰਗ ਦੌਰਾਨ ਜ਼ਮੀਨ ਨਾਲ ਟਕਰਾਇਆ ਜਹਾਜ਼, ਹਵਾਈ ਫੌਜ ਦੇ 25 ਜਵਾਨਾਂ ਦੀ ਮੌਤ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡSource link

admin

I'm Malkit singh rataul.

Leave a Reply

%d bloggers like this: